ਨ ਸ਼ੇ ਨੂੰ ਲੈ ਕੇ ਬਟਾਲਾ ਦੀ ਸਰਕਾਰੀ ਆਈਟੀਆਈ ਵਿੱਚ ਉਸ ਵੇਲੇ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਆਈਟੀਆਈ ਦੇ ਗਰਾਊਂਡ ਵਿਚੋਂ ਸਿੱਖ ਜਥੇਬੰਦੀਆਂ ਦੇ ਲੋਕਾਂ ਨੇ ਕੁਝ ਨੌਵਜਾਨਾਂ ਨੂੰ ਨ ਸ਼ਾ ਕਰਦੇ ਹੋਇਆ ਨੂੰ ਰੰਗੇ ਹੱਥੀ ਕਾਬੂ ਕਰ ਲਿਾ ਤੇ ਉਨ੍ਹਾਂ ਨੇ ਨੌਜਵਾਨਾਂ ਦੀ ਪਹਿਲਾਂ ਛਿੱਤਰ ਪਰੇਡ ਕੀਤੀ ਤੇ ਪੁਲਿਸ ਨੂੰ ਮੌਕੇ ਉਤੇ ਬੁਲਾ ਕੇ ਨ ਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਆਈਟੀਆਈ ਦੇ ਪ੍ਰਬੰਧਕਾਂ ਦੀ ਸਿੱਖ ਜਥੇਬੰਦੀਆਂ ਦੇ ਆਗੂਆਂ ਨਾਲ ਗਰਮਾ-ਗਰਮੀ ਵੀ ਹੋ ਗਈ ਪਰ ਸਿੱਖ ਜਥੇਬੰਦੀਆਂ ਦਾ ਕਹਿਣਾ ਸੀ
ਕਿ ਨ ਸ਼ਾ ਕਰਦੇ ਤੇ ਵੇਚਦੇ ਇਨ੍ਹਾਂ ਨੌਜਵਾਨਾਂ ਨੂੰ ਕਈ ਵਾਰ ਵਰਜਿਆ ਸੀ ਪਰ ਇਹ ਨੌਜਵਾਨ ਸੁਧਰਨ ਦਾ ਨਾਮ ਹੀ ਨਹੀਂ ਲੈਂਦੇ। ਇਸ ਮਾਮਲੇ ਨੂੰ ਲੈਕੇ ਸਿੱਖ ਜਥੇਬੰਦੀ ਦੇ ਆਗੂ ਹਰਪਿੰਦਰ ਸਿੰਘ ਦਾ ਕਹਿਣਾ ਸੀ ਕਿ ਇਨ੍ਹਾਂ ਨੌਜਵਾਨਾਂ ਨੂੰ ਨ ਸ਼ਾ ਕਰਨ ਤੇ ਵੇਚਣ ਤੋਂ ਕਈ ਵਾਰ ਵਰਜਿਆ ਸੀ ਪਰ ਇਹ ਨੌਜਵਾਨ ਸੁਧਰਨ ਦੀ ਜਗ੍ਹਾ ਤੇ ਅੱਗੋਂ ਧਮਕੀਆਂ ਦਿੰਦੇ ਸਨ ਪਰ ਅੱਜ ਇਨ੍ਹਾਂ ਦੀ ਖ਼ਬਰ ਮਿਲੀ ਤਾਂ ਆਈਟੀਆਈ ਆ ਕੇ ਇਨ੍ਹਾਂ ਨੌਜਵਾਨਾਂ ਨੂੰ ਮੌਕੇ ਉਤੇ ਨ ਸ਼ਾ ਕਰਦੇ ਤੇ ਵੇਚਦੇ ਕਾਬੂ ਕਰ ਲਿਆ।
ਕੁਝ ਨੌਜਵਾਨ ਆਈਟੀਆਈ ਦੇ ਕਮਰਿਆਂ ਵਿੱਚ ਲੁਕ ਗਏ ਜਿਨ੍ਹਾਂ ਨੂੰ ਵੀ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੈਰਾਨੀ ਤਾਂ ਉਸ ਵੇਲੇ ਹੋਈ ਜਦੋਂ ਆਈਟੀਆਈ ਦਾ ਸਟਾਫ ਵੀ ਇਨ੍ਹਾਂ ਨੌਜਵਾਨਾਂ ਦੀ ਮਦਦ ਵਿੱਚ ਖੜ੍ਹਾ ਨਜ਼ਰ ਆਇਆ। ਉਨ੍ਹਾਂ ਨੇ ਕਿਹਾ ਕਿ ਇਹ ਨ ਸ਼ਾ ਕਰਨ ਤੇ ਵੇਚਣ ਵਾਲਿਆਂ ਦੇ ਕਾਰਨ ਹੀ ਪੰਜਾਬ ਦੀ ਜਵਾਨੀ ਬਰਬਾਦ ਹੋਣ ਕੰਢੇ ਖੜ੍ਹੀ ਹੈ।
ਉਥੇ ਹੀ ਆਈਟੀਆਈ ਦੇ ਅਧਿਆਪਕ ਮੈਡਮ ਰਣਜੀਤ ਕੌਰ ਦਾ ਕਹਿਣਾ ਸੀ ਕਿ ਅਚਾਨਕ ਨੌਜਵਾਨ ਭੱਜਦੇ ਹੋਏ ਆਈਟੀਆਈ ਦੇ ਅੰਦਰ ਵੜ ਗਏ ਪਰ ਉਨ੍ਹਾਂ ਨੂੰ ਨੌਜਵਾਨਾਂ ਬਾਰੇ ਕੁਝ ਪਤਾ ਨਹੀਂ ਤੇ ਸਿੱਖ ਜਥੇਬੰਦੀਆਂ ਦੇ ਲੋਕ ਉਨ੍ਹਾਂ ਦੇ ਪਿੱਛੇ ਆਉਣ ਵੜੇ ਤੇ ਕੁਝ ਦੇਰ ਬਾਅਦ ਪੁਲਿਸ ਤੇ ਪ੍ਰੈਸ ਵੀ ਆ ਗਈ ਤੇ ਉਨ੍ਹਾਂ ਨੇ ਨੌਜਵਾਨਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੁਝ ਨਹੀਂ ਪਤਾ।
ਉਥੇ ਹੀ ਆਈ ਟੀ ਆਈ ਦੇ ਕਮਰੇ ਵਿੱਚ ਲੁਕ ਕੇ ਬੈਠੇ ਨੌਜਵਾਨ ਦਾ ਕਹਿਣਾ ਸੀ ਕਿ ਉਹ ਨ ਸ਼ਾ ਨਹੀਂ ਕਰਦਾ ਤੇ ਨਾ ਹੀ ਵੇਚਦਾ ਹੈ ਉਸ ਉਪਰ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਉਹ ਆਪਣੀ ਜਾਨ ਬਚਾਉਣ ਲਈ ਕਮਰੇ ਅੰਦਰ ਵੜ੍ਹ ਗਿਆ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਮਾਮਲੇ ਬਾਰੇ ਇਤਲਾਹ ਮਿਲੀ ਸੀ। ਮੌਕੇ ਉਪਰ ਪਹੁੰਚੇ ਕੁਝ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਬਾਕੀ ਤਫਤੀਸ਼ ਦੌਰਾਨ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ mਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ mਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ