ਨਿਹੰਗ ਸਿੰਘ ਦੇ ਭੇਸ ‘ਚ ਆਏ ਚੋਰ ਚੁੱਕ ਕੇ ਲੈ ਗਏ ਬੱਕਰਾ

By Bneews Sep 4, 2023

ਨਿਹੰਗਾਂ ਦੇ ਭੇਸ ‘ਚ ਇਕ ਘਰ ‘ਚੋਂ ਚੋਰੀ ਕਰ ਕੇ ਭੱਜੇ ਪੰਜ ਵਿਅਕਤੀਆਂ ਨੂੰ ਬਲੈਰੋ ਗੱਡੀ, ਚੋਰੀ ਦੇ ਸਾਮਾਨ ਤੇ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਡੀਐੱਸਪੀ ਨਕੋਦਰ ਸੁਖਪਾਲ ਸਿੰਘ ਨੇ ਦੱਸਿਆ ਕਿ ਪਿੰਡ ਪੰਡੋਰੀ ਵਾਸੀ ਦਲਜੀਤ ਕੌਰ ਨੇ ਪੁਲਿਸ ਨੂੰ ਰਿਪੋਰਟ ਦਰਜ ਕਰਾਈ ਸੀ ਇਕ ਸਤੰਬਰ ਨੂੰ ਜਦੋਂ ਉਹ ਘਰ ‘ਚ ਇਕੱਲੀ ਸੀ ਤਾਂ ਨਿਹੰਗਾਂ ਦੇ ਭੇਸ ‘ਚ ਪੰਜ ਵਿਅਕਤੀ ਉਸ ਦੇ ਘਰ ਆਏ ਤੇ ਘਰ ‘ਚੋਂ 13,000 ਭਾਰਤੀ ਕਰੰਸੀ, ਪੰਜ ਗ੍ਰਾਮ ਸੋਨੇ ਦੀਆਂ ਵਾਲੀਆਂ,

ਇਕ ਬੱਕਰਾ, ਚਾਰ ਬੋਰੇ ਕਣਕ ਤੇ ਇਕ ਆਧਾਰ ਕਾਰਡ ਚੋਰੀ ਕਰਕੇ ਲੈ ਗਏ ਹਨ। ਇਸ ਉਪਰੰਤ ਪੁਲਿਸ ਨੇ ਮਾਮਲਾ ਦਰਜ ਕਰਦਿਆਂ ਤੁਰੰਤ ਏਐੱਸਆਈ ਰਾਜਿੰਦਰ ਪਾਲ ਸਿੰਘ ਨੇ ਮੁੱਢਲੀ ਤਬਦੀਲੀ ਅਮਲ ‘ਚ ਲਿਆਉਂਦਿਆਂ ਦੋ ਸਤੰਬਰ ਨੂੰ ਵਿਸ਼ੇਸ਼ ਮੁਖਬਰ ਦੇ ਇਤਲਾਹ ‘ਤੇ ਪੁਲਿਸ ਪਾਰਟੀ ਸਮੇਤ ਉਨਾਂ੍ਹ ਨੂੰ ਬਲੈਰੋ ਗੱਡੀ ਸਮੇਤ ਨਕੋਦਰ ਪੁਲੀ ‘ਤੇ ਕਾਬੂ ਕਰ ਲਿਆ। ਪੁਲਿਸ ਨੇ ਉਕਤ ਮੁਲਜ਼ਮਾਂ ਦੀ ਪਛਾਣ ਦੱਸਦੇ ਹੋਏ ਦੱਸਿਆ ਕਿ ਲਾਭ ਸਿੰਘ ਉਰਫ ਲੈਚੀ ਵਾਸੀ ਗਲੀ ਨੰਬਰ ਇਕ ਗੁਰੂ ਨਾਨਕ ਪੁਰਾ ਨਜ਼ਦੀਕ ਰੇਲਵੇ ਫਾਟਕ ਜਲੰਧਰ, ਜਤਿੰਦਰ ਉਰਫ਼ ਵਿੱਕੀ ਵਾਸੀ ਲੋਹੀਆਂ ਖ਼ਾਸ,

ਹਜ਼ਾਰਾ ਸਿੰਘ ਤੇ ਸੁਖਦੇਵ ਸਿੰਘ ਵਾਸੀ ਗੁਰੂ ਨਾਨਕ ਪੁਰਾ ਰੇਲਵੇ ਫਾਟਕ ਜਲੰਧਰ, ਮਨਜੀਤ ਸਿੰਘ ਉਰਫ ਲਾਡਾ ਵਾਸੀ ਨੂਰਪੁਰ ਮਕਸੂਦਾ ਜਲੰਧਰ ਨੂੰ ਸਮੇਤ ਬਲੈਰੋ ਗੱਡੀ ਨੰਬਰ ਐੱਮਐੱਚ-04-ਏਡਬਲਯੂ-9543, ਦੋ ਦਾਤਰ, ਦੋ ਕ੍ਰਿਪਾਨਾਂ, ਚੋਰੀ ਸ਼ੁਧਾ 13 ਹਜ਼ਾਰ ਰੁਪਈਏ ‘ਚੋਂ 10 ਹਜ਼ਾਰ ਰੁਪਏ ਤੇ ਆਧਾਰ ਕਾਰਡ ਬਰਾਮਦ ਕਰਕੇ ਉਕਤ ਮੁਲਜ਼ਮਾਂ ਨੂੰ ਗਿ੍ਫਤਾਰ ਕਰ ਲਿਆ ਹੈ। ਉਕਤ ਮੁਲਜ਼ਮਾਂ ਨੂੰ ਪੁਲਿਸ ਨੇ ਅਦਾਲਤ ‘ਚ ਪੇਸ਼ ਕਰਨ ਉਪਰੰਤ ਇਕ ਦਿਨ ਦਾ ਰਿਮਾਂਡ ਲਿਆ ਹੈ। ਪੁਲਿਸ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਤੇ ਇਹ ਵੀ ਪਤਾ ਲਾਇਆ ਜਾਵੇਗਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਤੇ ਉਹ ਚੋਰੀ ਦਾ ਸਾਮਾਨ ਕਿੱਥੇ ਵੇਚਦੇ ਸਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *