ਦੁਕਾਨ ਚੋਂ ਲੁਟੇਰਿਆਂ ਨੇ ਲੁੱਟੇ 10 ਲੱਖ ਰੁਪਏ, ਮਾਲਕ ਤੋਂ ਸੁਣੋ ਕੱਲੀ-ਕੱਲੀ ਗੱਲ

By Bneews Nov 8, 2023

ਕਟੜਾ ਸ਼ੇਰ ਸਿੰਘ ਵਿਚ ਦਵਾਈ ਮਾਰਕੀਟ ਦੇ ਦੁਕਾਨਦਾਰ ਤੋਂ 6 ਨਕਾਬਪੋਸ਼ ਲੁਟੇਰੇ 10 ਲੱਖ ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਲੁੱਟ ਕੇ ਫ਼ਰਾਰ ਹੋ ਗਏ। ਇਹ ਘਟਨਾ ਸੋਮਵਾਰ ਰਾਤ ਕਰੀਬ 10.45 ਵਜੇ ਉਸ ਸਮੇਂ ਵਾਪਰੀ ਜਦੋਂ ਦੁਕਾਨਦਾਰ ਦੁਕਾਨ ਬੰਦ ਕਰ ਕੇ ਘਰ ਪਰਤ ਰਿਹਾ ਸੀ। ਇਸੇ ਦੌਰਾਨ ਛੇ ਨਕਾਬਪੋਸ਼ ਲੁਟੇਰੇ ਦੁਕਾਨ ’ਚ ਆ ਵੜੇ। ਸਾਰੇ ਲੁਟੇਰਿਆਂ ਕੋਲ ਪਿਸਤੌਲ ਸਨ। ਲੁਟੇਰਿਆਂ ਨੇ ਸੀਸੀਟੀਵੀ ਕੈਮਰੇ ਤੋੜ ਦਿੱਤੇ ਪਰ ਸਾਰੀ ਵਾਰਦਾਤ ਇਕ ਕੈਮਰੇ ਵਿਚ ਕੈਦ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੁਕਾਨ ’ਤੇ ਲਗਾਇਆ ਡੀਵੀਆਰ ਜ਼ਬਤ ਕਰ ਲਿਆ ਹੈ ਤਾਂ ਜੋ ਲੁਟੇਰਿਆਂ ਦੀ ਪਛਾਣ ਕਰ ਕੇ ਕਾਬੂ ਕੀਤਾ ਜਾ ਸਕੇ।ਕਟੜਾ ਸ਼ੇਰ ਸਿੰਘ ਸਥਿਤ ਐੱਨਵੀ ਸਰਜ਼ੀ ਫਾਰਮਾ ਦੇ ਮਾਲਕ ਅਮਿਤ ਕੁਮਾਰ ਦਾ ਕਹਿਣਾ ਹੈ ਕਿ ਉਹ ਸੋਮਵਾਰ ਰਾਤ 10.45 ਵਜੇ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ। ਜਦੋਂ ਉਹ ਦੁਕਾਨ ਦੇ ਬਾਹਰ ਪਿਆ ਸਾਮਾਨ ਅੰਦਰ ਰੱਖ ਰਿਹਾ ਸੀ ਤਾਂ ਛੇ ਨਕਾਬਪੋਸ਼ ਲੁਟੇਰੇ ਉਸ ਦੀ ਦੁਕਾਨ ਅੰਦਰ ਦਾਖ਼ਲ ਹੋ ਗਏ। ਦੁਕਾਨ ਵਿਚ ਛੇ ਵਿਅਕਤੀ ਕੰਮ ਕਰ

ਰਹੇ ਸਨ। ਜਿਵੇਂ ਹੀ ਲੁਟੇਰੇ ਦੁਕਾਨ ਅੰਦਰ ਦਾਖਲ ਹੋਏ ਤਾਂ ਉਨ੍ਹਾਂ ਨੇ ਪਿਸਤੌਲ ਤਾਣ ਕੇ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਤੋੜ ਦਿੱਤੇ।ਸ਼ੈੱਡ ਦੇ ਉੱਪਰਲੇ ਹਿੱਸੇ ’ਤੇ ਕੈਮਰਾ ਲੱਗਿਆ ਹੋਇਆ ਸੀ ਜਿੱਥੇ ਲੁਟੇਰਿਆਂ ਦੀ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ ਸੀ। ਲੁਟੇਰਿਆਂ ਨੇ ਦੁਕਾਨ ’ਤੇ ਬੈਠੇ ਹਰ ਮੁਲਾਜ਼ਮ ਦੀਆਂ ਜੇਬਾਂ ’ਚੋਂ ਪੈਸੇ ਕੱਢ ਲਏ। ਇਸ ਤੋਂ ਬਾਅਦ ਉਨ੍ਹਾਂ ਕੋਲੋਂ ਚਾਰ ਦੇ ਕਰੀਬ ਮੋਬਾਈਲ ਵੀ ਖੋਹ ਲਏ। ਬਾਅਦ ਵਿਚ ਲੁਟੇਰਿਆਂ ਨੇ ਬੈਗ ਵਿੱਚੋਂ ਪੈਸੇ ਕੱਢਣ ਲਈ ਕਿਹਾ। ਬੈਗ ਵਿੱਚ 10 ਲੱਖ ਰੁਪਏ ਤੋਂ ਵੱਧ ਸਨ, ਜੋ ਉਸ ਦੀ ਇਕ ਦਿਨ ਦੀ ਵਿਕਰੀ ਸੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *