ਤਰਨਤਾਰਨ ਦੇ ਪ੍ਰਸਿੱਧ ਪੰਡਿਤ ਅਸ਼ੋਕ ਕੁਮਾਰ ਬੰਡਾਲੇ ਵਾਲਿਆਂ ਦੇ ਘਰ 26 ਜਨਵਰੀ ਨੂੰ ਹਥਿਆਰਬੰਦ ਲੁਟੇਰਿਆਂ ਨੇ ਉਸ ਵੱਲੇ ਲੁੱਟ ਦੀ ਕੋਸ਼ਿਸ਼ ਕੀਤੀ ਜਦੋਂ ਸ਼ਹਿਰ ਵਿਚ ਗਣਤੰਤਰ ਦਿਵਸ ਦੇ ਮੱਦੇਨਜ਼ਰ ਪੁਲਿਸ ਪੂਰੀ ਅਲਰਟ ‘ਤੇ ਸੀ। ਹਾਲਾਂਕਿ ਉਨਾਂ੍ਹ ਦੇ ਘਰ ਦੇ ਆਸ ਪਾਸ ਰਹਿੰਦੇ ਲੋਕਾਂ ਨੇ ਨੌਜਵਾਨਾਂ ਦੀ ਮਦਦ ਨਾਲ ਦੋ ਲੁਟੇਰਿਆਂ ਨੂੰ ਤਾਂ ਕਾਬੂ ਕਰ ਲਿਆ। ਜਦੋਂਕਿ ਉਨਾਂ੍ਹ ਦਾ ਇਕ ਸਾਥੀ ਭੀੜ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ।
ਪੁਲਿਸ ਨੇ ਫੜ੍ਹੇ ਗਏ ਮੁਲਜ਼ਮਾਂ ਕੋਲੋਂ ਇਕ ਪਿਸਤੋਲ ਵੀ ਬਰਾਮਦ ਕੀਤਾ ਹੈ। ਜਦੋਂਕਿ ਤਿੰਨਾਂ ਖਿਲਾਫ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।ਪੰਡਿਤ ਅਸ਼ੋਕ ਕੁਮਾਰ ਬੰਡਾਲੇ ਵਾਲਿਆਂ ਨੇ ਦੱਸਿਆ ਕਿ ਉਹ ਸਥਾਨਕ ਸ਼ਨੀਦੇਵ ਮੰਦਰ ਦੇ ਮੁੱਖ ਸੇਵਾਦਾਰ ਵੀ ਹਨ। 26 ਜਨਵਰੀ ਨੂੰ ਉਹ ਸ਼ਨੀਦੇਵ ਮੰਦਰ ਵਿਚ ਸਨ ਤੇ ਪਿੱਛੇ ਘਰ ਵਿਚ ਉਨਾਂ੍ਹ ਦੀ ਪਤਨੀ ਮੰਜੂ ਬਾਲਾ ਭਾਰਗਵ ਅਤੇ 15 ਸਾਲਾ ਲੜਕਾ ਅਗਰਿਮ ਭਾਰਗਵ ਮੌਜੂਦ ਸੀ।
ਦੁਪਹਿਰ ਕਰੀਬ 12 ਵਜੇ ਉਨ੍ਹਾਂ ਦੀ ਪਤਨੀ ਨੇ ਘਬਰਾਹਟ ਵਿਚ ਫੋਨ ਕੀਤਾ ਤਾਂ ਉਹ ਚੰਦ ਮਿੰਟਾਂ ‘ਚ ਹੀ ਘਰ ਪਹੁੰਚ ਗਏ। ਜਿਥੇ ਉਨਾਂ੍ਹ ਦੇ ਘਰ ਕੋਲ ਕੁਝ ਨੌਜਵਾਨ ਖੜ੍ਹੇ ਸਨ ਅਤੇ ਦੋ ਉਨਾਂ੍ਹ ਦੇ ਘਰ ਵਿਚ ਦਾਖ਼ਲ ਹੋ ਗਏ। ਜਿਨ੍ਹਾਂ ਨੇ ਉਸ ਦੇ ਲੜਕੇ ਦੀ ਛਾਤੀ ‘ਤੇ ਪਿਸਤੋਲ ਤਾਣ ਕੇ ਨਕਦੀ ਤੇ ਗਹਿਣਿਆਂ ਦੀ ਮੰਗ ਕੀਤੀ। ਉਸੇ ਵੇਲੇ ਉਨ੍ਹਾਂ ਗੁਆਂਢ ਦੇ ਨੌਜਵਾਨਾਂ ਨੇ ਲੁੱਟ ਦੀ ਨੀਅਤ ਨਾਲ ਆਏ ਨੌਜਵਾਨਾਂ ਨੂੰ ਪਿਸਤੋਲ ਸਣੇ ਦਬੋਚ ਲਿਆ। ਜਦੋਂਕਿ ਉਨਾਂ੍ਹ ਦਾ ਇਕ ਸਾਥੀ ਮੋਟਰਸਾਈਕਲ ‘ਤੇ ਭੱਜਣ ਵਿਚ ਸਫਲ ਹੋ ਗਿਆ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ