ਟਰੰਕ ‘ਚੋਂ ਮਿਲੀਆਂ ਤਿੰਨ ਮਾਸੂਮ ਬੱਚੀਆਂ ਦੀਆਂ ਲਾ ਸ਼ਾਂ

By Bneews Oct 3, 2023

ਜਲੰਧਰ ਸ਼ਹਿਰ ਦੇ ਪਠਾਨਕੋਟ ਹਾਈਵੇਅ (Pathankot Highway) ਵੱਲ ਆਉਂਦੇ ਕਾਨਪੁਰ ਕੋਲ ਅੱਜ ਤੜਕੇ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਤਿੰਨ ਭੈਣਾਂ ਦੀਆਂ ਲਾਸ਼ਾਂ ਘਰ ਦੇ ਬਾਹਰ ਲੋਹੇ ਦੇ ਟਰੰਕ ਵਿੱਚ ਬੰਦ ਪਈਆਂ ਮਿਲੀਆਂ। ਤਿੰਨੇ ਭੈਣਾਂ ਐਤਵਾਰ ਰਾਤ 8 ਵਜੇ ਤੋਂ ਲਾਪਤਾ ਸਨ। ਇਨ੍ਹਾਂ ਤਿੰਨਾਂ ਭੈਣਾਂ ਦਾ ਕਤਲ ਉਨ੍ਹਾਂ ਦੇ ਪਿਤਾ ਸੁਨੀਲ ਮੰਡਲ ਨੇ ਕੀਤਾ ਸੀ। ਪਿਤਾ ਨੇ ਝੋਨੇ ਵਿੱਚ ਪਾਉਣ ਵਾਲੀ ਜ਼ਹਿਰੀਲੀ ਦਵਾਈ ਪਿਲਾ ਕੇ ਆਪਣੀਆਂ ਹੀ ਬੇਟੀਆਂ ਦਾ ਕਤਲ ਕਰ ਦਿੱਤਾ।

ਤੇ ਲਾਸ਼ਾਂ ਨੂੰ ਇੱਕ ਟਰੰਕ ਵਿੱਚ ਪਾਕੇ ਘਰ ਦੇ ਬਾਹਰ ਰੱਖ ਦਿੱਤਾ। ਜਦੋਂ ਤਿਨੇ ਲਾਸ਼ਾਂ ਬਰਾਮਦ ਹੋਈਆਂ ਤਾ ਇਲਾਕੇ ਵਿੱਚ ਦਿਹਿਸ਼ਤ ਫੈਲ ਗਈ ਸੀ। ਪੁਲਿਸ (Police) ਨੇ ਪਿਤਾ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸਨੇ ਆਪਣਾ ਅਪਰਾਧ ਕਬੂਲ ਕਰ ਲਿਆ। ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਗੁਨਾਹ ਕੀਤਾ ਕਬੂਲ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਹਿਰਾਸਤ ‘ਚ ਪੁੱਛਗਿੱਛ ਦੌਰਾਨ ਸੁਨੀਲ ਮੰਡਲ ਨੇ ਆਪਣਾ ਗੁਨਾਹ ਕਬੂਲ ਕਰਦੇ ਹੋਏ ਕਿਹਾ ਕਿ ਗਰੀਬੀ ਤੋਂ ਤੰਗ ਆ ਕੇ ਉਸ ਨੇ ਆਪਣੀਆਂ ਬੇਟੀਆਂ ਅੰਮ੍ਰਿਤਾ ਕੁਮਾਰੀ (9),

ਕੰਚਨ ਕੁਮਾਰੀ (7) ਅਤੇ 3 ਸਾਲਾ ਵਾਸੂ ਦਾ ਕਤਲ ਕਰ ਦਿੱਤਾ ਸੀ। ਹਾਲਾਂਕਿ ਸੁਨੀਲ ਮੰਡਲ ਖੁਦ ਨਸ਼ੇੜੀ ਹੈ ਅਤੇ ਅਕਸਰ ਸ਼ਰਾਬ (Alcohol) ਦੇ ਨਸ਼ੇ ‘ਚ ਰਹਿੰਦਾ ਹੈ। ਸੁਨੀਲ ਮੰਡਲ ਦੇ 5 ਬੱਚੇ ਹਨ। ਤਿੰਨਾਂ ਭੈਣਾਂ ਦੀਆਂ ਲਾਸ਼ਾਂ ‘ਤੇ ਹਮਲੇ ਦੇ ਕੋਈ ਨਿਸ਼ਾਨ ਨਹੀਂ ਮਿਲੇ ਹਨ। ਪੁਲਿਸ ਤਿੰਨਾਂ ਦਾ ਮੈਡੀਕਲ ਬੋਰਡ ਤੋਂ ਪੋਸਟਮਾਰਟਮ ਕਰਵਾ ਰਹੀ ਹੈ। ਮਕਾਨ ਮਾਲਕ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਸੁਨੀਲ ਮੰਡਲ ਦੀਆਂ ਤਿੰਨ ਬੇਟੀਆਂ ਅਚਾਨਕ ਲਾਪਤਾ ਹੋ ਗਈਆਂ ਸਨ। ਮਕਾਨ ਮਾਲਕ ਨੇ ਰਾਤ 11 ਵਜੇ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਸੀ। ਪੁਲਿਸ ਨੇ ਵੀ ਰਾਤ ਸਮੇਂ ਮੌਕੇ ਤੇ ਪਹੁੰਚ ਕੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਸਵੇਰੇ ਪਿਤਾ ਇੱਕ ਟਰੰਕ ਕੱਢ ਰਿਹਾ ਸੀ।

ਜਦੋਂ ਲੋਕਾਂ ਨੇ ਦੇਖਿਆ ਤਾਂ ਉਥੇ ਤਿੰਨ ਲੜਕੀਆਂ ਦੀਆਂ ਲਾਸ਼ਾਂ ਪਈਆਂ ਸਨ। ਫਿਰ ਪਿਤਾ ਨੇ ਕਿਹਾ ਕਿ ਤਿੰਨਾਂ ਦੀ ਟਰੰਕ ਵਿੱਚ ਮੌਤ ਹੋ ਗਈ ਸੀ। ਜਿਨ੍ਹਾਂ ਬੱਚੀਆਂ ਦੀਆਂ ਲਾਸ਼ਾਂ ਮਿਲੀਆਂ ਹਨ, ਉਨ੍ਹਾਂ ਵਿੱਚ 9 ਸਾਲ ਦੀ ਅੰਮ੍ਰਿਤਾ ਕੁਮਾਰੀ, 7 ਸਾਲ ਦੀ ਸਾਕਸ਼ੀ ਅਤੇ 4 ਸਾਲ ਦੀ ਕੰਚਨ ਸ਼ਾਮਲ ਹਨ। ਮੁਲਜ਼ਮ ਪਿਤਾ ਦੇ ਹਨ ਪੰਜ ਬੱਚੇ ਮਕਸੂਦਾਂ ਥਾਣੇ ਦੇ ਏਐਸਆਈ ਹਰਬੰਸ ਸਿੰਘ ਨੇ ਦੱਸਿਆ ਕਿ ਸੁਸ਼ੀਲ ਮੰਡਲ ਅਤੇ ਮੰਜੂ ਮੰਡਲ ਦੇ 5 ਬੱਚੇ ਹਨ। ਪਿਤਾ ਨੇ ਪਹਿਲਾਂ ਕਿਹਾ ਸੀ ਕਿ ਜਦੋਂ ਉਹ ਰਾਤ 8 ਵਜੇ ਘਰ ਪਰਤਿਆ ਤਾਂ ਉਸ ਨੂੰ ਲੜਕੀਆਂ ਨਹੀਂ ਮਿਲੀਆਂ। ਉਨ੍ਹਾਂ ਨੇ ਸਾਰੀ ਰਾਤ ਭਾਲ ਕੀਤੀ ਪਰ ਉਹ ਨਹੀਂ ਮਿਲਿਆ। ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ। ਪਿਤਾ ਨੇ ਦੱਸਿਆ ਕਿਉਹ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕੰਮ ‘ਤੇ ਜਾਂਦਾ ਸੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *