ਆਟੋ ਚੋਂ ਮਿਲੀ ਲਾਸ਼ ਮਿਲਣ ਨਾਲ ਫੈਲੀ ਸਨਸਨੀ, ਨਸ਼ੇੜੀਆਂ ਤੋਂ ਡਰਦੇ ਘਰਾਂ ’ਚੋ ਬਾਹਰ ਨਹੀਂ ਨਿਕਲਦੇ ਲੋਕ

By Bneews Dec 18, 2023

ਸਨਅੱਤੀ ਸ਼ਹਿਰ ਦੇ ਟਿੱਬਾ ਰੋਡ ਤੋਂ ਇੱਕ ਆਟੋ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਨੌਜਵਾਨ ਦੇ ਗਲ ’ਚ ਰੱਸੀ ਬੰਨੀ ਹੋਈ ਹੈ। ਜਿਸ ਕਰਕੇ ਪਰਿਵਾਰਕ ਮੈਂਬਰਾਂ ਵੱਲੋਂ ਨੋਜਵਾਨ ਦਾ ਕਤਲ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਮਾਮਲੇ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਮਿ੍ਰਤਕ ਨੌਜਵਾਨ ਦੀ ਪਹਿਚਾਣ ਚਾਂਦ ਵਜੋਂ ਹੋਈ ਹੈ ਜੋ ਮਾਇਆ ਪੁਰੀ ਚੌਂਕ ’ਚ ਇੱਕ ਦੁਕਾਨ ’ਤੇ ਪਿਛਲੇ ਇੱਕ ਸਾਲ ਤੋਂ ਕੰਮ ਕਰ ਰਿਹਾ ਸੀ।

ਲਾਸ਼ ਦੇ ਆਟੋ ਵਿੱਚ ਪਏ ਹੋਣ ਦੀ ਸੂਚਨਾ ਲਾਗੇ ਹੀ ਖੇਡ ਰਹੇ ਬੱਚਿਆਂ ਵੱਲੋਂ ਪਤਾ ਲੱਗਣ ’ਤੇ ਮੌਜੂਦ ਲੋਕਾਂ ਨੂੰ ਦਿੱਤੀ। ਜਿੰਨਾਂ ਪੁਲਿਸ ਨੂੰ ਸੂਚਿਤ ਕੀਤਾ। ਮ੍ਰਿਤਕ ਦੇ ਪਿਤਾ ਵਿਸ਼ਣੂ ਦੇਵ ਨੇ ਦੱਸਿਆ ਕਿ ਚਾਂਦ ਲੰਘੇ ਕੱਲ੍ਹ 3 ਵਜੇ ਤੋਂ ਲਾਪਤਾ ਸੀ। ਜਿਸ ਦੀ ਲਾਸ਼ ਸਬੰਧੀ ਦੁਕਾਨ ਦੇ ਮੈਨੇਜਰ ਵੱਲੋਂ ਫੋਨ ਆਇਆ। ਜਦ ਉਨਾਂ ਨੇ ਪਹੁੰਚ ਕੇ ਦੇਖਿਆ ਤਾਂ ਚਾਂਦ ਦੀ ਮੌਤ ਹੋ ਚੁੱਕੀ ਸੀ ਅਤੇ ਉਸਦੇ ਗਲ ਵਿੱਚ ਆਟੋ ਸਟਾਰਟ ਕਰਨ ਵਾਲੀ ਰੱਸੀ ਬੰਨੀ ਹੋਈ ਸੀ। ਜਿਸ ਤੋਂ ਸਪੱਸ਼ਟ ਹੈ ਕਿ ਚਾਂਦ ਨੂੰ ਰੱਸੀ ਨਾਲ ਗਲ ਘੁੱਟ ਕੇ ਕਤਲ ਕੀਤਾ ਗਿਆ ਹੈ।

ਮਿ੍ਰਤਕ ਦੇ ਪਿਤਾ ਵਿਸ਼ਣੂ ਦੇਵ ਮੁਤਾਬਿਕ ਦੁਕਾਨ ਮਾਲਿਕ ਵੱਲੋਂ ਕੱਲ ਉਨਾਂ ਨੂੰ ਫੋਨ ਕਰਕੇ ਦੱਸਿਆ ਗਿਆ ਸੀ ਕਿ ਚਾਂਦ ਪੈਸੇ ਦੇ ਗੱਡੀ ਲੈ ਕੇ ਕਿਧਰੇ ਭੱਜ ਗਿਆ ਹੈ। ਪਰਿਵਾਰ ਮੁਤਾਬਕ ਚਾਂਦ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਕਰਕੇ ਦੁਕਾਨ ਮਾਲਕ ਨੁਕਸਾਨ ਦੀ ਭਰਪਾਈ ਲਈ ਚਾਂਦ ਦੀ ਤਨਖਾਹ ’ਚੋਂ ਪਿਛਲੇ 4 ਮਹੀਲਿਆਂ ਤੋਂ ਕੱਟ ਲਗਾ ਰਿਹਾ ਸੀ। ਮੌਕੇ ’ਤੇ ਪਹੁੰਚੇ ਏਸੀਪੀ ਗੁਰਦੇਵ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

By Bneews

Related Post

Leave a Reply

Your email address will not be published. Required fields are marked *